ਨਵੀਂ ਦਿੱਲੀ, 29 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤੀ ਸਟੇਟ ਬੈਂਕ ਨੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ (Former Cricketer Mahendra Singh Dhoni) ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ,ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਐੱਸਬੀਆਈ (SBI) ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਮਹਿੰਦਰ ਸਿੰਘ ਧੋਨੀ ਵੱਖ-ਵੱਖ ਮਾਰਕੀਟਿੰਗ ਅਤੇ ਪ੍ਰਚਾਰ ਮੁਹਿੰਮਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ।
ਬਿਆਨ ਮੁਤਾਬਕ ਤਣਾਅਪੂਰਨ ਸਥਿਤੀਆਂ ਵਿੱਚ ਸੰਜਮ ਬਣਾਈ ਰੱਖਣ ਦੀ ਉਨ੍ਹਾਂ ਦੀ ਯੋਗਤਾ ਕਮਾਲ ਦੀ ਹੈ। ਨਾਲ ਹੀ, ਉਨ੍ਹਾਂ ਦੀ ਸਪਸ਼ਟ ਸੋਚ ਅਤੇ ਦਬਾਅ ਹੇਠ ਜਲਦੀ ਫੈਸਲੇ ਲੈਣ ਦੀ ਯੋਗਤਾ ਉਨ੍ਹਾਂ ਨੂੰ SBI ਵਿੱਚ ਸ਼ਾਮਲ ਹੋਣ ਲਈ ਆਦਰਸ਼ ਬਣਾਉਂਦੀ ਹੈ। ਅੰਬੈਸਡਰ ਬਣ ਕੇ, ਉਹ ਦੇਸ਼ ਭਰ ਦੇ ਐਸਬੀਆਈ (SBI) ਗਾਹਕਾਂ ਅਤੇ ਹਿੱਸੇਦਾਰਾਂ ਨਾਲ ਜੁੜਨ ਦੇ ਯੋਗ ਹੋਣਗੇ।
ਐੱਸਬੀਆਈ (SBI) ਨੇ ਕਿਹਾ ਕਿ ਇਹ ਸਹਿਯੋਗ ਭਰੋਸੇਯੋਗਤਾ ਤੇ ਅਗਵਾਈ ਦੇ ਮੁੱਲਾਂ ਨੂੰ ਦਰਸਾਉਂਦੇ ਹੋਏ ਆਪਣੇ ਗਾਹਕਾਂ ਨਾਲ ਡੂੰਘੇ ਸਬੰਧ ਬਣਾਉਣ ਦੀ ਬੈਂਕ ਦੀ ਵਚਨਬੱਧਤਾ ਦਾ ਪ੍ਰਤੀਕ ਹੈ,ਐੱਸਬੀਆਈ (SBI) ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਨਾਲ ਸਾਡਾ ਟੀਚਾ ਵਿਸ਼ਵਾਸ,ਅਖੰਡਤਾ ਤੇ ਅਟੁੱਟ ਸਮਰਪਣ ਦੇ ਨਾਲ-ਨਾਲ ਰਾਸ਼ਟਰ ਤੇ ਆਪਣੇ ਗਾਹਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨਾ ਹੈ।