ਨਵੀਂ ਦਿੱਲੀ, 17 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤੀ ਹਵਾਈ ਫ਼ੌਜ ਦੀ ‘ਸੂਰਿਆ ਕਿਰਨ ਐਰੋਬੈਟਿਕ ਟੀਮ’ ਅਹਿਮਦਾਬਾਦ ਵਿਚ 19 ਨਵੰਬਰ ਨੂੰ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ‘ਏਅਰ ਸ਼ੋਅ’ (Air Show) ਪੇਸ਼ ਕਰੇਗੀ,ਇਕ ਅਧਿਕਾਰੀ ਨੇ ਨੂੰ ਇਹ ਜਾਣਕਾਰੀ ਦਿਤੀ ਹੈ,ਰੱਖਿਆ ਵਿਭਾਗ ਦੇ ਗੁਜਰਾਤ ਪਬਲਿਕ ਰਿਲੇਸ਼ਨ ਅਫਸਰ (ਪੀਆਰਓ) ਨੇ ਦਸਿਆ ਕਿ ਮੋਟੇਰਾ ਖੇਤਰ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ਵਿਚ ਖੇਡੇ ਜਾਣ ਵਾਲੇ ਫਾਈਨਲ ਦੇ ਪਹਿਲੇ ਦਸ ਮਿੰਟ ਤਕ ਸੂਰਿਆ ਕਿਰਨ ਐਰੋਬੈਟਿਕ ਟੀਮ ਅਪਣੇ ਸਟੰਟ ਨਾਲ ਲੋਕਾਂ ਨੂੰ ਰੋਮਾਂਚਿਤ ਕਰੇਗੀ,ਪੀਆਰਓ (PRO) ਨੇ ਇਕ ਬਿਆਨ ਵਿਚ ਕਿਹਾ ਕਿ ਏਅਰ ਸ਼ੋਅ ਲਈ ਅਭਿਆਸ ਸ਼ੁਕਰਵਾਰ ਅਤੇ ਸ਼ਨਿਚਰਵਾਰ ਨੂੰ ਹੋਵੇਗਾ,ਭਾਰਤ ਬੁਧਵਾਰ ਨੂੰ ਨਿਊਜ਼ੀਲੈਂਡ (New Zealand) ਨੂੰ ਹਰਾ ਕੇ ਵਨਡੇ ਵਿਸ਼ਵ ਕੱਪ 2023 (ODI World Cup 2023) ਦੇ ਫਾਈਨਲ ‘ਚ ਪਹੁੰਚ ਚੁੱਕਾ ਹੈ,ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਵਿਚ ਆਮ ਤੌਰ ‘ਤੇ ਨੌਂ ਜਹਾਜ਼ ਹੁੰਦੇ ਹਨ ਅਤੇ ਇਸ ਨੇ ਦੇਸ਼ ਭਰ ਵਿਚ ਕਈ ਏਅਰ ਸ਼ੋਅ (Air Show) ਕੀਤੇ ਹਨ।
ਭਾਰਤੀ ਹਵਾਈ ਫ਼ੌਜ ਦੀ ‘ਸੂਰਿਆ ਕਿਰਨ ਐਰੋਬੈਟਿਕ ਟੀਮ’ ਅਹਿਮਦਾਬਾਦ ਵਿਚ 19 ਨਵੰਬਰ ਨੂੰ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ‘ਏਅਰ ਸ਼ੋਅ’ ਪੇਸ਼ ਕਰੇਗੀ।
Date: