ਚੰਡੀਗੜ੍ਹ, 08 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਪਿਛਲੇ 6 ਦਿਨਾਂ ਵਿਚ ਇਨਫਲੂਐਂਜ਼ਾ ਏ ਐਚਆਈਐਨਆਈ (Influenza A HNI) 1/ਐਚ3 ਐਨ2 (ਸਵਾਈਨ ਫਲੂ) ਦਾ ਇਕ ਮਰੀਜ਼ ਆਉਣ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ,ਨੋਡਲ ਅਫਸਰ ਡਾ. ਗਗਨਦੀਪ ਸਿੰਘ ਗਰੌੜ ਨੇ ਦਸਿਆ ਕਿ ਪੰਜਾਬ ਵਿਚ ਦਸੰਬਰ ਮਹੀਨੇ ਵਿਚ ਸਵਾਈਨ ਫਲੂ (Swine Flu) ਦੀ ਇਕ ਮਹਿਲਾ ਮਰੀਜ਼ ਸਾਹਮਣੇ ਆਈ ਹੈ।
ਇਹ ਮਰੀਜ਼ ਡੀਐਮਸੀ ਲੁਧਿਆਣਾ ਵਿਚ ਦਾਖ਼ਲ ਹੈ,ਮਰੀਜ਼ ਹੁਣ ਠੀਕ ਹੈ,ਹਾਲਾਂਕਿ ਸਿਹਤ ਵਿਭਾਗ ਨੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ,ਪ੍ਰਿੰਸੀਪਲ ਮੈਡੀਕਲ ਕਾਲਜਾਂ ਅਤੇ ਏਮਜ਼ ਨੂੰ ਪੱਤਰ ਜਾਰੀ ਕਰਕੇ ਰੋਕਥਾਮ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ,ਆਈਐਲਆਈ ਮਰੀਜ਼ਾਂ ਦੀ ਪਛਾਣ ਅਤੇ ਪ੍ਰਬੰਧਨ ਲਈ ਓਪੀਡੀ (ਮੈਡੀਕਲ) ਵਿਚ ਫਲੂ ਕਾਰਨਰ ਬਣਾਇਆ ਜਾਵੇਗਾ,ਫਲੂ ਕਾਰਨਰ ‘ਤੇ ਫਲੂ ਦੇ ਕੇਸਾਂ ਦੀ ਰੀਪੋਰਟ ਕੀਤੀ ਜਾਵੇਗੀ,ਵੈਂਟੀਲੇਟਰ ਆਈਸੋਲੇਸ਼ਨ ਵਾਰਡਾਂ (Ventilator Isolation Wards) ਵਿਚ ਵੀ ਉਪਲਬਧ ਹੋਣੇ ਚਾਹੀਦੇ ਹਨ,ਬਜ਼ੁਰਗਾਂ,ਗੁਰਦੇ,ਜਿਗਰ ਅਤੇ ਐੱਚਆਈਵੀ ਦੇ ਮਰੀਜ਼ਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ।