ਚੰਡੀਗੜ੍ਹ, 04 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ਦੇ ਸੈਕਟਰ-32 ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦੇਸ਼ ਦਾ ਪਹਿਲਾ ਮਿਲੇਟ ਕਲੀਨਿਕ ਤਿਆਰ ਹੋ ਗਿਆ ਹੈ,ਇਸ ਦਾ ਰਸਮੀ ਉਦਘਾਟਨ ਸੋਮਵਾਰ ਨੂੰ ਕੀਤਾ ਜਾਵੇਗਾ,ਇਸ ਕਲੀਨਿਕ ਵਿੱਚ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਬਿਮਾਰੀ ਦੇ ਹਿਸਾਬ ਨਾਲ ਡਾਈਟ ਪਲਾਨ ਦਿੱਤਾ ਜਾਵੇਗਾ,ਜਿਸ ਵਿੱਚ ਮਿਲੇਟ ਵੀ ਸ਼ਾਮਲ ਹੋਣਗੇ।
ਇਹ ਕਲੀਨਿਕ ਵਿਗਿਆਨਕ ਸਬੂਤ ਅਧਾਰਤ ਹੋਵੇਗਾ,ਇਸ ਵਿੱਚ ਵੱਖ- ਵੱਖ ਬਿਮਾਰੀਆਂ ਵਿੱਚ ਬਾਜਰੇ ਦੀ ਲੋੜ ਦੀ ਜਾਂਚ ਕਰਨ ਲਈ ਮਰੀਜ਼ਾਂ ‘ਤੇ ਖੋਜ ਕੀਤੀ ਜਾਵੇਗੀ,ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੱਖ-ਵੱਖ ਕਿਸਮਾਂ ਦੇ ਬਾਜਰੇ ਦੇ ਕੇ ਪਤਾ ਲਗਾਇਆ ਜਾਵੇਗਾ ਕਿ ਕਿਹੜੀ ਬਿਮਾਰੀ ਵਿੱਚ ਬਾਜਰਾ ਜ਼ਿਆਦਾ ਅਸਰਦਾਰ ਹੈ,ਉਸ ਮੁਤਾਬਕ ਲੋਕਾਂ ਦਾ ਡਾਈਟ ਪਲਾਨ ਤਿਆਰ ਕੀਤਾ ਜਾਵੇਗਾ।
ਇਹ ਕਲੀਨਿਕ ਹਸਪਤਾਲ ਦੇ ਬਾਇਓਕੈਮਿਸਟਰੀ ਅਤੇ ਡਾਇਟੈਟਿਕਸ ਵਿਭਾਗ ਦੀ ਨਿਗਰਾਨੀ ਹੇਠ ਚੱਲੇਗਾ,ਇਸ ਵਿੱਚ ਬਾਇਓਕੈਮਿਸਟਰੀ ਵਿਭਾਗ ਖੋਜ (Biochemistry Department Research) ਆਧਾਰਿਤ ਡਾਟਾ ਤਿਆਰ ਕਰੇਗਾ,ਜਦੋਂ ਕਿ ਡਾਈਟੈਟਿਕਸ ਵਿਭਾਗ (Department of Dietetics) ਇਸ ਡੇਟਾ ਦਾ ਅਧਿਐਨ ਕਰੇਗਾ ਅਤੇ ਹਰੇਕ ਬਿਮਾਰੀ ਦੇ ਹਿਸਾਬ ਨਾਲ ਵੱਖ- ਵੱਖ ਖੁਰਾਕ ਯੋਜਨਾ ਤਿਆਰ ਕਰੇਗਾ।