ਬਟਾਲਾ,12 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਕਿਸਾਨ ਪਰਿਵਾਰ ਦੀ ਧੀ ਨੇ ਜੱਜ ਬਣ ਕੇ ਪਰਿਵਾਰ ਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ,ਦੱਸ ਦੇਈਏ ਕਿ ਬਟਾਲਾ (Batala) ਪਿੰਡ ਰਸੂਲਪੁਰ ਦੇ ਕਿਸਾਨ ਸਤਨਾਮ ਸਿੰਘ ਮੱਲੀ ਦੀ ਧੀ ਮਨਮੋਹਨਪ੍ਰੀਤ ਕੌਰ (Manmohanpreet Kaur) ਜੱਜ (Judge) ਬਣੀ ਹੈ,ਮਨਮੋਹਨਪ੍ਰੀਤ ਕੌਰ ਨੇ ਜੱਜ ਬਣ ਕੇ ਪਿੰਡ ਤੇ ਪਰਿਵਾਰ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ,ਮਨਮੋਹਨ ਪ੍ਰੀਤ ਕੌਰ ਦਾ ਪਿੰਡ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ,ਗੱਲਬਾਤ ਦੌਰਾਨ ਮਨਮੋਹਨ ਪ੍ਰੀਤ ਕੌਰ ਨੇ ਕਿਹਾ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ।
ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ,ਇਸ ਮੌਕੇ ਮਨਮੋਹਨ ਪ੍ਰੀਤ ਕੌਰ ਦੇ ਦਾਦਾ ਅਜੀਤ ਸਿੰਘ ਮੱਲੀ,ਮਾਤਾ ਗੁਰਵਿੰਦਰ ਕੌਰ,ਭਰਾ ਜੋਬਨਪ੍ਰੀਤ ਸਿੰਘ ਮੱਲੀ,ਮਾਮਾ ਲਖਵਿੰਦਰ ਸਿੰਘ,ਨਾਨੀ ਜਸਬੀਰ ਕੌਰ,ਦਾਦੀ ਭਜਨ ਆਦਿ ਹਾਜ਼ਰ ਸਨ,ਤੇ ਸਾਰੇ ਬਹੁਤ ਖੁਸ਼ ਤੇ ਮਨਮੋਹਨਪ੍ਰੀਤ ਕੌਰ ਨੂੰ ਵਧਾਈਆਂ ਦੇ ਰਹੇ ਹਨ,ਮਨਮੋਹਨ ਪ੍ਰੀਤ ਕੌਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ,ਮਨਮੋਹਨਪ੍ਰੀਤ ਕੌਰ ਦਾ ਇਸ ਖੁਸ਼ੀ ਦੇ ਮੌਕੇ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ,ਪੂਰੇ ਪਰਿਵਾਰ ਨੂੰ ਆਪਣੀ ਧੀ ਰਾਣੀ ‘ਤੇ ਮਾਣ ਹੈ।