New Delhi,11 Feb,2024,(Harpreet Singh Jassowal):- ਕਿਸਾਨ ਸੰਗਠਨਾਂ ਨੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ‘ਦਿੱਲੀ ਚੱਲੋ’ ਮਾਰਚ (‘Delhi Chalo’ March) ਦਾ ਸੱਦਾ ਦਿੱਤਾ ਹੈ,ਕਿਸਾਨ ਸੰਗਠਨਾਂ ਤੇ ਕਿਸਾਨ ਯੂਨੀਅਨ (Kisan Union) ਦੇ ਐਲਾਨ ਨੂੰ ਦੇਖਦੇ ਹੋਏ ਹਰਿਆਣਾ-ਪੰਜਾਬ ਸਰਹੱਦ (Haryana-Punjab Border) ‘ਤੇ ਚੌਕਸੀ ਵਧਾ ਦਿੱਤੀ ਗਈ ਹੈ,ਪੁਲਿਸ ਦੀ ਤਾਇਨਾਤੀ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ,ਹੁਣ ਇਸ ਮਾਮਲੇ ਵਿਚ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ,ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਕਰਨ ਲਈ 3 ਕੇਂਦਰੀ ਮੰਤਰੀਆਂ ਨੂੰ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ,ਇਹ ਤਿੰਨੋਂ ਕੇਂਦਰੀ ਮੰਤਰੀ ਕਿਸਾਨ ਸੰਗਠਨਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨਗੇ,ਨਾਲ ਹੀ ‘ਦਿੱਲੀ ਚੱਲੋ’ ਮਾਰਚ ਨੂੰ ਮੁਲਤਵੀ ਕਰਨ ਲਈ ਵੀ ਕਿਸਾਨਾਂ ਨੂੰ ਮਨਾਇਆ ਜਾਵੇਗਾ,ਕੇਂਦਰੀ ਮੰਤਰੀ ਪੀਯੂਸ਼ ਗੋਇਲ,ਮੰਤਰੀ ਨਿਤਿਆਨਦ ਰਾਏ ਤੇ ਮੰਤਰੀ ਅਰਜੁਨ ਮੁੰਡਾ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਇਹ ਤਿੰਨੋਂ ਮੰਤਰੀ ਚੰਡੀਗੜ੍ਹ ਰਵਾਨਾ ਹੋਣਗੇ,ਕਿਸਾਨਾਂ ਦੇ 13 ਫਰਵਰੀ ਦੇ ‘ਦਿੱਲੀ ਚੱਲੋ’ ਸੱਦੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਮਝਾਉਣ ਲਈ ਕੇਂਦਰ ਸਰਕਾਰ ਦੇ 3 ਮੰਤਰੀ ਇਕ ਵਾਰ ਫਿਰ ਦਿੱਲੀ ਤੋਂ ਚੰਡੀਗੜ੍ਹ 12 ਫਰਵਰੀ ਨੂੰ ਜਾ ਰਹੇ ਹਨ।
ਕਿਸਾਨ ਸੰਗਠਨਾਂ ਨੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ‘ਦਿੱਲੀ ਚੱਲੋ’ ਮਾਰਚ ਦਾ ਸੱਦਾ ਦਿੱਤਾ
Date: