ਮੋਹਾਲੀ,22 ਸਤੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਮੋਹਾਲੀ ਦੇ IS ਬਿੰਦਰਾ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਵਨਡੇ ਮੈਚ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ,ਕਰੀਬ 3 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ,ਇਸ ਦੇ ਨਾਲ ਹੀ ਕਰੀਬ 15 ਦੰਗਾ ਵਿਰੋਧੀ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ,ਮੋਹਾਲੀ ਪੁਲੀਸ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੇ ਪੁਲੀਸ ਮੁਲਾਜ਼ਮ ਵੀ ਬੁਲਾਏ ਗਏ ਹਨ,ਮੋਹਾਲੀ ਪੁਲਿਸ (Mohali Police) ਨੇ ਕ੍ਰਿਕਟ ਮੈਚ ਦੌਰਾਨ ਸੁਰੱਖਿਆ ਸਬੰਧੀ ਕੋਈ ਦਿੱਕਤ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਹਨ।
ਹਾਕੀ ਸਟੇਡੀਅਮ ਵਿੱਚ ਵੀਆਈਪੀ ਪਾਰਕਿੰਗ (VIP Parking) ਦਾ ਪ੍ਰਬੰਧ ਕੀਤਾ ਗਿਆ ਹੈ,ਇਸ ਤੋਂ ਇਲਾਵਾ ਫੇਜ਼-8 ਵਿੱਚ ਵੀ ਪਾਰਕਿੰਗ ਦਾ ਪ੍ਰਬੰਧ ਹੈ,ਮੁਹਾਲੀ ਪ੍ਰਸ਼ਾਸਨ ਨੇ ਫੇਜ਼-9 ਵਿੱਚ ਪੁੱਡਾ ਬਿਲਡਿੰਗ ਦੇ ਸਾਹਮਣੇ,ਪੰਜਾਬ ਸਕੂਲ ਸਿੱਖਿਆ ਬੋਰਡ,ਫੇਜ਼-10 ਦੀ ਮਾਰਕੀਟ,ਫੇਜ਼-11 ਦੀ ਮਾਰਕੀਟ,ਵਾਈਪੀਐਸ ਚੌਕ ਅਤੇ ਗੇਟ ਨੰਬਰ 6,7,8 ਅਤੇ 9 ਵਿੱਚ ਖਾਲੀ ਪਈਆਂ ਗਰਾਊਂਡਾਂ ਵਿੱਚ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ,ਇਸ ਵਿੱਚ ਸਭ ਤੋਂ ਵੱਡੀ ਪਾਰਕਿੰਗ ਸੈਕਟਰ-68 ਜੰਗਲਾਤ ਵਿਭਾਗ ਦੇ ਸਾਹਮਣੇ ਬਣਾਈ ਗਈ ਹੈ,ਇੱਥੇ ਕਰੀਬ 1000 ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਹੈ।