ਚੰਡੀਗੜ੍ਹ, 16 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਵਿਚ ਮੌਸਮ (Weather) ਦਾ ਮਿਜਾਜ਼ ਬਦਲ ਗਿਆ ਹੈ,ਸੂਬੇ ਵਿਚ ਠੰਢ ਵਧਣੀ ਸ਼ੁਰੂ ਹੋ ਗਈ ਹੈ,ਪਿੰਡਾਂ ਵਿਚ ਸਵੇਰੇ ਧੁੰਦ ਆਮ ਹੀ ਵੇਖਣ ਨੂੰ ਮਿਲ ਰਹੀ ਹੈ,ਰਾਤਾਂ ਵੀ ਹੁਣ ਠੰਢੀਆਂ ਹੋਣ ਲੱਗੀਆਂ ਹਨ,ਬੁੱਧਵਾਰ ਨੂੰ ਫ਼ਰੀਦਕੋਟ ਤੇ ਮੋਗਾ (Moga) ਪੰਜਾਬ ’ਚ ਸਭ ਤੋਂ ਠੰਢੇ ਸ਼ਹਿਰ ਰਹੇ,ਮੋਗੇ ’ਚ ਤਾਪਮਾਨ 9.5 ਡਿਗਰੀ ਤੇ ਫ਼ਰੀਦਕੋਟ ’ਚ ਤਾਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਫਿਰੋਜ਼ਪੁਰ ’ਚ ਤਾਪਮਾਨ 10 ਡਿਗਰੀ,ਬਰਨਾਲੇ ’ਚ 11.3, ਬਠਿੰਡੇ ’ਚ 11.4, ਗੁਰਦਾਸਪੁਰ ’ਚ 11.5, ਲੁਧਿਆਣੇ ’ਚ 14.4, ਜਲੰਧਰ ’ਚ 12.5 ਤੇ ਅੰਮ੍ਰਿਤਸਰ ’ਚ ਤਾਪਮਾਨ 12.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਮੌਸਮ ਵਿਭਾਗ (Department of Meteorology) ਦੀ ਪੇਸ਼ੀਨਗੋਈ ਅਨੁਸਾਰ ਅਗਲੇ ਤਿੰਨ-ਚਾਰ ਦਿਨਾਂ ਤੱਕ ਮੌਸਮ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ,ਧੁੰਦ ਪੈਣ ਨਾਲ ਕਈ ਇਲਾਕਿਆਂ ਵਿਚ ਹਾਦਸੇ ਵਿਚ ਵਾਪਰ ਰਹੇ ਹਨ,ਵਾਹਨ ਆਪਸ ਵਿਚ ਟਕਰਾ ਰਹੇ ਹਨ।
ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ,ਸੂਬੇ ਵਿਚ ਠੰਢ ਵਧਣੀ ਸ਼ੁਰੂ
Date: