ਨਵੀਂ ਦਿੱਲੀ,19 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਮੰਗਲਵਾਰ ਨੂੰ ਸੁਝਾਅ ਦਿਤਾ ਕਿ ਪੁਰਾਣੀ ਸੰਸਦ ਭਵਨ ਦਾ ਨਾਂਅ ‘ਸੰਵਿਧਾਨ ਸਦਨ’ ਰੱਖਿਆ ਜਾਣਾ ਚਾਹੀਦਾ ਹੈ,ਉਨ੍ਹਾਂ ਕਿਹਾ, ”ਅੱਜ ਅਸੀਂ ਇਥੋਂ ਵਿਦਾਇਗੀ ਲੈ ਕੇ ਸੰਸਦ ਦੀ ਨਵੀਂ ਇਮਾਰਤ ‘ਚ ਬੈਠਣ ਜਾ ਰਹੇ ਹਾਂ ਅਤੇ ਇਹ ਬਹੁਤ ਹੀ ਸ਼ੁੱਭ ਮੌਕਾ ਹੈ ਕਿ ਅਸੀਂ ਗਣੇਸ਼ ਚਤੁਰਥੀ ਵਾਲੇ ਦਿਨ ਉਥੇ ਬੈਠ ਰਹੇ ਹਾਂ,”ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਸਮਾਰੋਹ ਲਈ ਪੁਰਾਣੇ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿਚ ਇਕੱਠੇ ਹੋਏ ਸਨ,ਇਸ ਇਮਾਰਤ ਦੀ ਸ਼ਾਨ ਕਦੇ ਵੀ ਘੱਟ ਨਹੀਂ ਹੋਣੀ ਚਾਹੀਦੀ,ਇਸ ਨੂੰ ਸਿਰਫ਼ ਪੁਰਾਣੀ ਸੰਸਦ ਨਹੀਂ ਕਿਹਾ ਜਾਣਾ ਚਾਹੀਦਾ,ਇਸ ਨੂੰ ਸੰਵਿਧਾਨ ਸਦਨ ਦਾ ਨਾਂਅ ਦਿਤਾ ਜਾ ਸਕਦਾ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੁਝਾਅ ਦਿਤਾ ਕਿ ਪੁਰਾਣੀ ਸੰਸਦ ਭਵਨ ਦਾ ਨਾਂਅ ‘ਸੰਵਿਧਾਨ ਸਦਨ’ ਰੱਖਿਆ ਜਾਣਾ ਚਾਹੀਦਾ ਹੈ
Date: