ਚੰਡੀਗੜ੍ਹ, 18 ਜਨਵਰੀ 2024, (ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ਮੇਅਰ (Chandigarh Mayor) ਦੀ ਚੋਣ ਟਾਲਣ ਦੇ ਖਿਲਾਫ਼ ਆਪ ਤੇ ਕਾਂਗਰਸ ਹਾਈਕੋਟ ਪਹੁੰਚ ਗਈ ਹੈ,ਦੱਸਿਆ ਜਾ ਰਿਹਾ ਹੈ ਕਿ, ਏ.ਜੀ ਗੁਰਮਿੰਦਰ ਸਿੰਘ ਵਲੋਂ ਪਟੀਸ਼ਨ ਦਾਖਲ ਕਰਨ ਲਈ ਹਾਈਕੋਰਟ (High Court) ਪਹੁੰਚੇ ਹਨ,ਦੂਜੇ ਪਾਸੇ, ਚੋਣ ਮੁਲਤਵੀ ਹੋਣ ਤੇ ਆਪ ਤੇ ਕਾਂਗਰਸ ਵਿਚਾਲੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪਵਨ ਬਾਂਸਲ ਨੇ ਕਿਹਾ ਹੈ ਕਿ, ਚੋਣ ਅਫ਼ਸਰ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਭਾਜਪਾ ਨੇ ਮੇਅਰ ਚੋਣ ਟਾਲ ਦਿੱਤੀ ਹੈ,ਪਰ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ,ਜੇ ਮੇਅਰ ਚੋਣ (Mayoral Election) ਕਰਵਾਉਣ ਦੇ ਮੂਡ ਵਿਚ ਭਾਜਪਾ ਹੈ ਤਾਂ,ਤੁਰੰਤ ਦੂਜਾ ਚੋਣ ਅਫ਼ਸਰ ਨਿਯੁਕਤ ਕਰਨਾ ਚਾਹੀਦਾ ਸੀ,ਪਰ ਭਾਜਪਾ ਤਾਨਾਸ਼ਾਹੀ ਵਿਖਾ ਰਹੀ ਹੈ।