ਚੰਡੀਗੜ੍ਹ , 09 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ਵਿਚ 29 ਅਕਤੂਬਰ ਤੋਂ ਬੰਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਫਿਰ ਸ਼ੁਰੂ ਹੋ ਜਾਵੇਗੀ,ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਲੈਕਟ੍ਰਿਕ ਵ੍ਹੀਕਲ ਪਾਲਿਸੀ (Electric Vehicle Policy) ਤਹਿਤ ਦੋਪਹੀਆ ਵਾਹਨਾਂ ਦੇ ਰਜਿਸਟ੍ਰੇਸ਼ਨ ‘ਤੇ ਲੱਗੀ ਕੈਂਪਿੰਗ ਨੂੰ ਤਿਓਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗੁਰਪੁਰਬ ਯਾਨੀ 27 ਨਵੰਬਰ ਤੱਕ ਹਟਾ ਦਿੱਤਾ ਹੈ,ਦੱਸ ਦੇਈਏ ਕਿ ਪਿਛਲੇ ਕਈ ਲੋਕਾਂ ਨੇ ਚੰਡੀਗੜ੍ਹ (Chandigarh) ਵਿਚ ਦੋਪਹੀਆ ਵਾਹਨ ਖਰੀਦਣ ਲਈ ਬੁਕਿੰਗ ਕਰਾਈ ਹੋਈ ਸੀ ਪਰ ਰਜਿਸਟ੍ਰੇਸ਼ਨ ਬੰਦ ਹੋਣ ਕਾਰਨ ਉਹ ਡਲਿਵਰੀ ਨਹੀਂ ਲੈ ਪਾ ਰਹੇ ਸਨ,ਅੱਜ ਲਗਭਗ 400 ਵਾਹਨਾਂ ਦਾ ਰਜਿਸਟ੍ਰੇਸ਼ਨ ਹੋਣ ਦੀ ਸੰਭਾਵਨਾ ਹੈ।
ਪੂਰੇ ਦੇਸ਼ ਵਿਚ ਕੇਂਦਰ ਵੱਲੋਂ ਇਲੈਕਟ੍ਰਿਕ ਵਾਹਨਾਂ (Electric Vehicles) ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਇਲੈਕਟ੍ਰਿਕ ਵ੍ਹੀਕਲ ਪਾਲਿਸੀ (Electric Vehicle Policy) ਤਹਿਤ ਕੈਪਿੰਗ ਲਗਾਉਣ ਵਾਲਾ ਚੰਡੀਗੜ੍ਹ ਪਹਿਲਾ ਸੂਬਾ ਹੈ,ਹੁਣ ਤੱਕ ਕਿਸੇ ਵੀ ਸੂਬੇ ਵਿਚ ਇਸ ਤਰ੍ਹਾਂਦੀ ਪਾਲਿਸੀ ਨਹੀਂ ਲਾਈ ਗਈ,ਯੂ.ਟੀ. ਪ੍ਰਸ਼ਾਸਨ (UT Administration) ਨੇ ਅਜੇ ਦੀਵਾਲੀ ਤੇ ਗੁਰਪੁਰਬ ਨੂੰ ਲੈ ਕੇ ਇਹ ਫੈਸਲਾ ਲਿਆ ਹੈ,ਨਾਲ ਹੀ ਫੈਸਲੇ ਦੀ ਸ਼ਰਤ ਮੁਤਾਬਕ ਸਿਰਫ 27 ਨਵੰਬਰ ਤੱਕ ਹੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਮਿਲੀ ਹੈ,ਉਸ ਦੇ ਬਾਅਦ ਦੁਬਾਰਾ ਤੋਂ ਰਿਵਿਊ ਮੀਟਿੰਗ ਕਰਕੇ ਕੈਂਪਿੰਗ ਸਿਸਟਮ (Camping System) ਲਾਗੂ ਕੀਤਾ ਜਾ ਸਕਦਾ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਸਾਲ ‘ਤੇ ਦੋ ਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਫਿਰ ਤੋਂ ਮੁਸ਼ਕਲ ਆ ਸਕਦੀ ਹੈ।