ਲੁਧਿਆਣਾ,15 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਲੁਧਿਆਣਾ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਿਆਂ (Crackers) ਦੀ ਵਿਕਰੀ ਨੂੰ ਲੈ ਕੇ ਗਾਈਡਲਾਈਨ (Guideline) ਜਾਰੀ ਕਰ ਦਿੱਤੀ ਹੈ,ਜ਼ਿਲ੍ਹੇ ਵਿੱਚ ਸਿਰਫ 6 ਹੀ ਥਾਵਾਂ ‘ਤੇ ਪਟਾਕੇ ਵੇਚਣ ਦੀ ਇਜਾਜ਼ ਹੋਵੇਗੀ, ਜਿਨ੍ਹਾਂ ਵਿੱਚ ਦਾਣਾ ਮੰਡੀ (ਜਲੰਧਰ ਬਾਈਪਾਸ), ਮਾਡਲ ਟਾਊਨ (ਸਿਧਵਾਂ ਨਹਿਰ), ਦੁਗਰੀ ਫੇਸ-2 ਪੁਲਿਸ ਸਟੇਸ਼ਨ ਦੇ ਸਾਹਮਣੇ, ਗਲਾਡਾ ਮੈਦਾਨ (ਸੈਕਟਰ-39), ਚਾਰਾ ਮੰਡੀ (ਹੈਬੋਵਾਲ ਰੋਡ), ਲੋਧੀ ਕਲੱਬ ਸ਼ਾਮਲ ਹਨ,ਪਿਛਲੇ ਸਾਲ ਵਾਂਗ ਹੀ ਦੁਕਾਨਾਂ ਲਾਈਆਂ ਜਾਣਗੀਆਂ,ਪਟਾਕਿਆਂ ਦਾ ਡਰਾਅ ਕੱਢਣ ਲਈ 31 ਅਕਤੂਬਰ ਦੀ ਡੇਟ ਤੈਅ ਕੀਤੀ ਗਈ ਹੈ।
ਬੱਚਤ ਭਵਨ ਵਿੱਚ ਡਰਾਅ ਕੱਢਿਆ ਜਾਏਗਾ,ਦੁਕਾਨਾਦਰਾਂ ਨੂੰ 1 ਨਵੰਬਰ ਤੋਂ 2 ਨਵੰਬਰ ਤੱਕ ਦੁਕਾਨਾਂ ਬਣਾਉਣ ਦਾ ਸਮਾਂ ਦਿੱਤਾ ਜਾਵੇਗਾ, ਦੁਕਾਨਾਦਰਾਂ ਨੂੰ 1 ਨਵੰਬਰ ਤੋ 2 ਨਵੰਬਰ ਤੱਕ ਦੁਕਾਨਾਂ ਬਣਾਉਣ ਦਾ ਸਮਾਂ ਦਿੱਤਾ ਜਾਏਗਾ,3 ਨਵੰਬਰ ਤੋਂ ਪਟਾਕਿਆਂ (Crackers) ਦੀ ਵਿਕਰੀ ਸ਼ੁਰੂ ਹੋ ਜਾਵੇਗੀ,ਦੁਕਾਨਦਾਰਾਂ ਨੂੰ ਆਰਜੀ ਤੌਰ ‘ਤੇ ਐਸਪਲੋਸਿਵ ਰੂਲਸ 2008 ਦੇ ਤਹਿਤ ਲਾਈਸੈਂਸ ਦਿੱਤਾ ਜਾਵੇਗਾ,ਸਾਰੀਆਂ 6 ਸਾਈਟਾਂ ਲਈ ਲੋਕ ਫਾਰਮ ਪੁਲਿਸ ਕਮਿਸ਼ਨਰ (Commissioner of People’s Farm Police) ਦੀ ਲਾਇਸੈਂਸ ਸ਼ਾਖਾ ਤੋਂ 17 ਅਕਤੂਬਰ ਤੋਂ 19 ਅਕਤੂਬਰ ਤੱਕ ਸਵੇਰੇ 10 ਵਜੇ ਤੋ ਸ਼ਾਮਲ 4 ਵਜੇ ਦੇ ਵਿਚ ਲੈ ਸਕਦੇ ਹਨ।