Patiala,04 Aug,(Harpreet Singh Jassowal):- ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਪੰਜਾਬ ਵਿਚ ਮੌਸਮ ਸਾਧਾਰਨ ਰਹਿਣ ਦਾ ਅਨੁਮਾਨ ਹੈ,ਸਵੇਰੇ 7 ਜ਼ਿਲ੍ਹਿਆਂ Rupnagar,Ludhiana,Shaheed Bhagat Singh Nagar, Kapurthala,Hoshiarpur ਤੇ Gurdaspur ਵਿਚ ਮੀਂਹ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ,ਬੀ.ਬੀ.ਐਮ.ਬੀ. (BBMB) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਭਾਖੜਾ ਡੈਮ (Bhakra Dam) ਦੇ ਪਾਣੀ ਦਾ ਪੱਧਰ 1664.52 ਫੁੱਟ ਤੱਕ ਪਹੁੰਚ ਗਿਆ ਹੈ,ਇਹ ਪੱਧਰ ਆਮ ਨਾਲੋਂ 16 ਫੁੱਟ ਘੱਟ ਰਿਹਾ ਹੈ,ਵੱਧ ਤੋਂ ਵੱਧ 1680 ਫੁੱਟ ਤੱਕ ਪਹੁੰਚਣ ਤੋਂ ਬਾਅਦ,ਬੀਬੀਐਮਬੀ (BBMB) ਨੂੰ ਫਲੱਡ ਗੇਟ (Flood Gate) ਖੋਲ੍ਹਣੇ ਪੈਣਗੇ।
ਭਾਖੜਾ ਡੈਮ (Bhakra Dam) ਵਿਚ ਪਾਣੀ ਦੀ ਆਮਦ 59666 ਕਿਊਸਿਕ ਦਰਜ ਕੀਤੀ ਗਈ ਹੈ ਜਿਸ ਵਿਚੋਂ ਭਾਖੜਾ ਡਮ ਤੋਂ ਟਰਬਾਈਨਾਂ ਰਾਹੀਂ 40998 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ,ਨੰਗਲ ਡੈਮ (Bhakra Dam) ਤੋਂ ਨੰਗਲ ਹਾਈਡਲ ਨਹਿਰ ਵਿਚ 12350, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ 10150 ਕਿਊਸਿਕ ਜਦੋਂ ਕਿ ਸਤਲੁਜ ਦਰਿਆ ਵਿਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
Patiala ਵਿਚ ਵੀ ਹੁਣ ਹਾਲਾਤ ਸਾਧਾਰਨ ਹੋ ਰਹੇ ਹਨ,ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕ ਮਿਲ ਕੇ ਘੱਗਰ ਦੇ ਬੰਨ੍ਹਾਂ ਨੂੰ ਭਰਨ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ ਵਿਚ ਲੱਗੇ ਹੋਏ ਹਨ,Patiala ਦੇ ਬਾਦਸ਼ਾਹਪੁਰ ਵਿਚ ਘੱਗਰ (Ghaggar) ਦੇ ਬੰਨ੍ਹ ਨੂੰ ਭਰਨ ਦੇ ਬਾਅਦ ਉਸ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।