*ਆਪ ਸਰਕਾਰ ਵਲੋ ਦੋ ਮਹਿਨੇ ਤੋ ਹੜਾਂ ਦਾ ਮੁਆਵਜਾ ਨਾ ਦੇਣ ਕਰਕੇ ਕਿਸਾਨਾ ਵਿੱਚ ਭਾਰੀ ਰੋਸ ਹੈ
*ਅੰਦੋਲਨ ਕਰਨਾ ਕਿਸਾਨਾਂ ਦਾ ਸੰਵਿਧਾਨਿਕ ਅਧਿਕਾਰ ਸਰਕਾਰ ਨੇ ਖੋਹਿਆ ਗਿਆ – ਡਾ ਦਰਸ਼ਨ ਪਾਲ*
*ਕਿਸਾਨ ਪ੍ਰੀਤਮ ਸਿੰਘ ਦੀ ਮੌਤ ਦੀ ਜੁੰਮੇਵਾਰ ਆਪ ਸਰਕਾਰ- ਗੁਰਮੀਤ ਸਿੰਘ ਮਹਿਮਾ
——————–‘–‘—————————‘——————————————-
ਚੰਡੀਗੜ੍ਹ ਮਿਤੀ 21 ਅਗਸਤ।2023,(ਹਰਪ੍ਰੀਤ ਸਿੰਘ ਜੱਸੋਵਾਲ):- ਪ੍ਰੈੱਸ ਦੇ ਨਾ ਬਿਆਨ ਜਾਰੀ ਕਰਦਿਆ ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਡਾ ਦਰਸ਼ਨ ਪਾਲ ,ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ,ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਪੰਜਾਬ ਵਿੱਚ ਹੜ ਆਇਆਂ ਨੂੰ ਦੋ ਮਹੀਨੇ ਹੋ ਗਏ ਹਨ 14ਜਿਲੇ ਪਰਭਾਵਤ ਹੋਏ ਹਨ, ਛੇ ਲੱਖ ਏਕੜ ਫਸਲ, ਵੱਡੀ ਗਿਣਤੀ ਵਿੱਚ ਘਰਾਂ ਦਾ ਨੁਕਸਾਨ ਹੋਇਆ ਹੈ 100 ਦੇ ਕਰੀਬ ਮੌਤਾਂ ਹੋਇਆ ਹਨ ਜਿਸ ਦੇ ਰੋਸ ਵਿੱਚ16 ਕਿਸਾਨ ਜਥੇਬੰਦੀਆ ਨੇ 22 ਅਗਸਤ ਤੋ ਚੰਡੀਗੜ੍ਹ ਵਿਚ ਹੜਾਂ ਦਾ ਮੁਆਵਜ਼ਾ ਲੈਣ ਲਈ ਅੰਦੋਲਨ ਕਰਨ ਐਲਾਨ ਕੀਤਾ ਹੋਇਆ ਸੀ।
ਅਜ ਸਵੇਰੇ ਅੰਦੋਲਨ ਵਿੱਚ ਸ਼ਾਮਲ ਕਿਸਾਨ ਜਥੇਬੰਦੀਆ ਦੇ ਆਗੂਆ ਨੂੰ ਗਿਰਫਤਾਰ ਕਰ ਲਿਆ ਗਿਆ ਜਿਸ ਦੀ ਕਰਾਂਤੀਕਾਰੀ ਕਿਸਾਨ ਯੂਨੀਅਨ ਨਖੇਧੀ ਕਰਦੀ ਹੈ,ਅੱਜ ਸਵੇਰੇ 5:00 ਵਜੇ ਜਰਨੈਲ ਸਿੰਘ ਕਾਲੇਕੇ ,ਸੂਬਾ ਪ੍ਰੈੱਸ ਸਕੱਤਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੂੰ ਪੁਲਿਸ ਵੱਲੋਂ ਗਿਰਫ਼ਤਾਰ, ਕੁਲਦੀਪ ਗੁਰਦਾਸਪੁਰ, ਸੁਬੇਗ ਠਾਠ , ਗੁਰਬਿੰਦਰ ਬੀ ਕੇ ਯੂ ਆਜ਼ਾਦ, ਬਲਵੰਤ ਮਹਿਰਾਜ ਸਰਵਣ ਪੰਧੇਰ, ਗੁਰਦੇਵ ਗੱਜੂ ਮਾਜਰਾ ਸਭ ਨੂੰ ਗਿਫਤਾਰ ਕਰ ਕੇ ਜੇਲਾਂ ਵਿੱਚ ਬੰਦ ਕਰ ਦਿਤਾ ਹੈ ਅਤੇ ਬਾਕੀ ਆਗੂਆਂ ਦੀ ਘਰ-ਘਰ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗਿਰਫਤਾਰ ਕਰ ਕੇ ਪੰਜਾਬ ਤੇ ਕੇਂਦਰ ਸਰਕਾਰ ਕਿਸਾਨ ਦਾ ਅੰਦੋਲਨ ਕਰਨ ਦਾ ਸੰਵਿਧਾਨਕ ਅਧਿਕਾਰ ਖੋਹ ਲਿਆ ਹੈ।
ਜਦੋਂ ਰੋਸ ਚ ਪ੍ਰਦਰਸ਼ਨ ਕਰਨ ਲਈ ਕਿਸਾਨ ਸੜਕਾਂ ਤੇ ਉਤਰੇ ਜਿਸ ਤੇ ਭਾਰੀ ਲਾਠੀਚਾਰਜ ਕਰ ਕਿਸਾਨਾਂ ਨੂੰ ਜਖਮੀ ਕਰ ਦਿੱਤਾ ਗਿਆ, ਕਿਸਾਨ ਪ੍ਰੀਤਮ ਸਿੰਘ ਦੀ ਮੋਤ ਹੋ ਗਈ ਹੈ ਜਿਸ ਦੀ ਜੁੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਆਪ ਸਰਕਾਰ ਦੀ ਹੈ।ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਗਿਰਫਤਾਰ ਕੀਤੇ ਕਿਸਾਨ ਆਗੂਆ ਨੂੰ ਰਿਹਾਅ ਕਰੇ ਅਤੇ ਹੜਾਂ ਦਾ ਮੁਆਵਜ਼ਾ ਕਿਸਾਨ* ਨੂੰ ਤੁਰੰਤ ਜਾਰੀ ਕਰੇ।
*ਸੂਬਾ ਕਮੇਟੀ – ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ
ਜਾਰੀ ਕਰਤਾ
ਡਾਕਟਰ ਦਰਸ਼ਨ ਪਾਲ
9417269294