ਤੇਲ ਅਵੀਵ,09 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਇਜ਼ਰਾਈਲ (Israel) ਅਤੇ ਹਮਾਸ (Hamas) ਵਿਚਾਲੇ ਚੱਲ ਰਹੀ ਜੰਗ ਦਾ ਅੱਜ ਤੀਜਾ ਦਿਨ ਹੈ,BBC ਦੀ ਰੀਪੋਰਟ ਮੁਤਾਬਕ ਹੁਣ ਤਕ 700 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ, ਜਦਕਿ 2100 ਲੋਕ ਜ਼ਖਮੀ ਹਨ,ਇਸ ਦੇ ਨਾਲ ਹੀ ਇਜ਼ਰਾਈਲ ਵਲੋਂ ਗਾਜ਼ਾ (Gaza) ਵਿਚ ਹਵਾਈ ਹਮਲੇ ਜਾਰੀ ਹਨ,ਇਸ ‘ਚ ਹੁਣ ਤਕ 413 ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਦਕਿ 2000 ਤੋਂ ਵੱਧ ਲੋਕ ਜ਼ਖਮੀ ਹਨ,ਇਜ਼ਰਾਈਲ ਨੇ ਕਿਹਾ,“ਇਹ ਜੰਗ ਸਾਡੇ ਲਈ 9/11 ਵਾਂਗ ਹੈ, ਛੱਡਾਂਗੇ ਨਹੀਂ”,ਸੰਯੁਕਤ ਰਾਸ਼ਟਰ ਨੇ ਕਿਹਾ-ਇਜ਼ਰਾਇਲੀ ਹਮਲਿਆਂ ਤੋਂ ਬਾਅਦ ਗਾਜ਼ਾ ਦੇ 1 ਲੱਖ 23 ਹਜ਼ਾਰ ਲੋਕ ਅਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ,ਕਰੀਬ 74 ਹਜ਼ਾਰ ਲੋਕ ਸਕੂਲਾਂ ਵਿਚ ਸ਼ਰਨ ਲੈ ਰਹੇ ਹਨ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਤੀਜਾ ਦਿਨ,ਹੁਣ ਤਕ 700 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ,2100 ਲੋਕ ਜ਼ਖਮੀ
Date: