UP,24 JULY,(HARPREET SINGH JASSOWAL):- ਪਾਕਿਸਤਾਨ ਤੋਂ ਆਈ ਸੀਮਾ ਹੈਦਰ (Seema Haider) ਕਈ ਤਰ੍ਹਾਂ ਦੇ ਦਾਅਵੇ ਕਰਰਹੀ ਹੈ ਪਰ ਜਦੋਂ ਤੋਂ ਯੂਪੀ ਏਟੀਐੱਸ (UP ATS) ਨੇ ਆਪਣੀ ਪੁੱਛਗਿਛ ਸ਼ੁਰੂ ਕੀਤੀ ਹੈ,ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਸੀਮਾ ਤੇ ਸਚਿਨ ਮੀਣਾ ਲਈ ਫਰਜ਼ੀ ਦਸਤਾਵੇਜ਼ ਬਣਵਾਏ ਗਏ ਸਨ।
ਗ੍ਰਿਫਤਾਰ ਹੋਏ ਮੁਲਜ਼ਮਾਂ ਦੇ ਨਾਂ ਪੁਸ਼ਪੇਂਦਰ ਮੀਣਾ ਤੇ ਪਵਨ ਮੀਣਾ।ਇਹ ਦੋਵੇਂ ਭਰਾ ਹਨ ਤੇ ਇਨ੍ਹਾਂ ਦਾ ਇਕ ਜਨ ਸੇਵਾ ਕੇਂਦਰ ਹੈ ਜਿਥੇ ਇਹ ਕੰਮ ਕਰਦੇ ਹਨ,ਦੋਸ਼ ਹੈ ਕਿ ਸੀਮਾ ਹੈਦਰ ਤੇ ਸਚਿਨ ਤੇ ਫਰਜ਼ੀ ਦਸਤਾਵੇਜ਼ ਬਣਵਾਉਣ ਲਈ ਇਨ੍ਹਾਂ ਭਰਾਵਾਂ ਕੋਲ ਆਏ ਸਨ,ਕੁਝ ਪੈਸਿਆਂ ਲਈ ਇਨ੍ਹਾਂ ਦੋਵਾਂ ਨੇ ਹੀ ਫਰਜ਼ੀ ਦਸਤਾਵੇਜ਼ ਬਣਵਾ ਕੇ ਦਿੱਤੇ,ਹੁਣ ਏਟੀਐੱਸ (ATS) ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਪੁੱਛਗਿਛ ਜਾਰੀ ਹੈ।
ਹੁਣ ਇਹ ਕੋਈ ਪਹਿਲਾ ਖੁਲਾਸਾ ਨਹੀਂ ਹੈ ਜਿਸ ਵਜ੍ਹਾ ਨਾਲ ਸੀਮਾ ਦੀਆਂ ਮੁਸ਼ਕਲਾਂ ਵਧੀਆਂ ਹਨ,ਕੁਝ ਦਿਨ ਪਹਿਲਾਂ ਹੀ ਨੇਪਾਲ ਦੇ ਇਕ ਹੋਟਲ ਮਾਲਕ ਨੇ ਕਿਹਾ ਸੀ ਕਿ ਸੀਮਾ ਹੈਦਰ (Seema Haider) ਤੇ ਸਚਿਨ ਉਨ੍ਹਾਂ ਦੇ ਉਥੇ ਰੁਕੇ ਜ਼ਰੂਰ ਸਨ ਪਰ ਸਚਿਨ ਨੇ ਆਪਣਾ ਨਾਂ ਸ਼ਿਵਾਂਸ਼ ਦੱਸਿਆ ਸੀ,ਫਰਜ਼ੀ ਨਾਂ ਰੱਖ ਕੇ ਬੁਕਿੰਗ ਕਰਵਾਈ ਗਈ ਸੀ।