Ukraine,30 July,(Harpreet Singh Jassowal):- ਯੂਕਰੇਨ (Ukraine) ਨੇ ਮਾਸਕੋ ‘ਤੇ ਵੱਡਾ ਹਮਲਾ ਕੀਤਾ ਹੈ। ਯੂਕਰੇਨ ਦੇ ਫੌਜੀ ਡਰੋਨਾਂ ਨੇ ਮਾਸਕੋ ਵਿੱਚ ਦੋ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਮਾਸਕੋ (Moscow) ਦੇ ਮੇਅਰ ਨੇ ਦੱਸਿਆ ਕਿ ਇਹ ਹਮਲਾ ਰਾਤ ਦੇ ਸਮੇਂ ਕੀਤਾ ਗਿਆ ਜਿਸ ਵਿੱਚ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ,ਹਮਲੇ ਤੋਂ ਬਾਅਦ ਰੂਸ (Russia) ਨੇ ਮਾਸਕੋ ਦੇ ਵਨੁਕੋਵੋ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਹੈ ਅਤੇ ਇੱਥੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੀਡਾਇਰੈਕਟ ਕਰ ਦਿੱਤਾ ਹੈ।
ਯੂਕਰੇਨ (Ukraine) ਦੀ ਸਰਹੱਦ ਤੋਂ ਲਗਭਗ 500 ਕਿਲੋਮੀਟਰ (310 ਮੀਲ) ਦੀ ਦੂਰੀ ‘ਤੇ ਸਥਿਤ ਮਾਸਕੋ ਅਤੇ ਇਸਦੇ ਆਲੇ ਦੁਆਲੇ ਦੇ ਖੇਤਰ ਨੂੰ ਯੂਕਰੇਨ ਵਿੱਚ ਸੰਘਰਸ਼ ਦੌਰਾਨ ਡਰੋਨ (Drone) ਦੁਆਰਾ ਘੱਟ ਹੀ ਨਿਸ਼ਾਨਾ ਬਣਾਇਆ ਗਿਆ ਹੈ।ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਅਫਰੀਕੀ ਪਹਿਲ ਯੂਕਰੇਨ ਵਿੱਚ ਸ਼ਾਂਤੀ ਦਾ ਆਧਾਰ ਹੋ ਸਕਦੀ ਹੈ, ਪਰ ਯੂਕਰੇਨ ਦੇ ਹਮਲੇ ਸਮੱਸਿਆ ਨੂੰ ਗੁੰਝਲਦਾਰ ਬਣਾ ਰਹੇ ਹਨ। ਪੁਤਿਨ ਸ਼ੁੱਕਰਵਾਰ ਨੂੰ ਸੇਂਟ ਪੀਟਰਸਬਰਗ (Saint Petersburg) ‘ਚ ਅਫਰੀਕੀ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ।