ਚੰਡੀਗੜ੍ਹ, 19 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ,ਮ੍ਰਿਤਕ ਦੀ ਪਛਾਣ ਗੁਰਪਿੰਦਰ ਸਿੰਘ ਸਿੱਧੂ ਵਜੋਂ ਹੋਈ ਹੈ,ਉਹ ਪਟਿਆਲਾ ਦੇ ਪਿੰਡ ਸਾਗਰਾ ਦਾ ਰਹਿਣ ਵਾਲਾ ਸੀ,ਗੁਰਪਿੰਦਰ ਜਨਮ ਦਿਨ ਵਾਲੇ ਦਿਨ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ,ਮ੍ਰਿਤਕ ਆਪਣੇ ਟਰਾਲੇ ‘ਤੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਤੇਲ ਨਾਲ ਭਰੇ ਟੈਂਕਰ ਨਾਲ ਟੱਕਰ ਹੋ ਗਈ ਤੇ ਟੱਕਰ ਦੇ ਬਾਅਦ ਦੋਵੇਂ ਵਾਹਨਾਂ ਨੂੰਅੱਗ ਲੱਗ ਗਈ,ਮ੍ਰਿਤਕ ਗੁਰਪਿੰਦਰ ਸਿੰਘ ਸਿੱਧੂ 2017 ਵਿਚ ਕੈਨੇਡਾ ਗਿਆਸੀ,ਉਹ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਵਿਦੇਸ਼ ਗਿਆ ਸੀ ਤੇ ਹੁਣ ਵਰਕ ਪਰਮਿਟ ‘ਤੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ,ਗੁਰਪਿੰਦਰ ਸਿੰਘ ਸਿੱਧੂ ਦੀ ਮੌਤ ਦੀ ਖਬਰ ਦੇ ਬਾਅਦ ਪੂਰੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ ਤੇ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ,ਜਨਮ ਦਿਨ ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਕੈਨੇਡਾ ‘ਚ ਹੋਈ ਮੌਤ
Date: