ਕਮਲਪ੍ਰੀਤ ਵਰਗੇ ਹਜ਼ਾਰਾਂ ਨੌਜਵਾਨਾਂ ਨਾਲ ਆਪ ਸਰਕਾਰ ਨੇ ਕੀਤੀ ਬੇਇਨਸਾਫੀ, ਆਪਣਾ ਉੱਲੂ ਸਿੱਧਾ ਕਰ ਕੇ ਮੰਤਰੀ ਸਾਬ ਹੋਏ ਗਾਇਬ – ਨਿਤਿਨ ਨੰਦਾ
ਨੰਦਾ ਨੇ ਤੰਜ ਕੱਸਿਆ ਕਿ ਜ਼ਹਿਰੀਲੇ ਸੱਪਾਂ ਨੂੰ ਫੜਨ ਵਾਲੇ ਨੂੰ ਸਿਆਸਤ ਦੇ ਕੋਬਰੇ ਨੇ ਡੰਗਿਆ
ਅਨੰਦਪੁਰ ਸਾਹਿਬ 19 ਅਪ੍ਰੈਲ (ਸਤਿੰਦਰ ਪਾਲ ਸਿੰਘ)
ਕਮਲਪ੍ਰੀਤ ਸੈਣੀ ਵਰਗੇ ਹਜ਼ਾਰਾਂ ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਆਮ ਆਦਮੀ ਪਾਰਟੀ ਨੇ ਸੱਤਾ ਹਾਸਿਲ ਕਰਨ ਤੋਂ ਬਾਅਦ ਇੰਝ ਭੁਲਾ ਦਿੱਤਾ ਹੈ ਜਿਵੇਂ ਦੁੱਧ ਵਿਚੋਂ ਮੱਖੀ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਬਸਪਾ ਨੇਤਾ ਨਿਤਿਨ ਨੰਦਾ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਕੀਤਾ ਗਿਆ ਹੈ,ਇਸ ਦੌਰਾਨ ਉਹਨਾਂ ਕਿਹਾ ਕਿ ਸੱਤਾ ਹਾਸਲ ਕਰਨ ਦੇ ਲਈ ਸਾਡੇ ਇਲਾਕੇ ਦੇ ਮੰਤਰੀ ਹਰਜੋਤ ਸਿੰਘ ਬੈਂਸ ਆਮ ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡਦੇ ਰਹੇ ਉਨ੍ਹਾਂ ਨੂੰ ਵੱਡੇ ਸੁਪਨੇ ਦਿਖਾ ਕੇ ਪਿਛਲੀਆਂ ਸਰਕਾਰਾਂ ਉੱਤੇ ਤੰਜ ਕੱਸਦੇ ਨਜ਼ਰ ਆਏ ਮੰਤਰੀ ਸਾਹਿਬ ਵੱਲੋਂ ਹਰ ਇੱਕ ਸਿਆਸੀ ਸਟੇਜ ਉੱਤੇ ਪਿਛਲੀ ਸਰਕਾਰ ਨੂੰ ਇਹ ਕਹਿ ਕੇ ਨਖੇਧੀਆ ਜਾਂਦਾ ਸੀ ਕਿ ਆਮ ਘਰਾਂ ਦੇ ਵਿੱਚ ਨੌਜਵਾਨ ਨੌਕਰੀਆਂ ਤੋਂ ਵਾਂਝੇ ਹਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਵੇਗੀ ਤਾਂ ਹਰ ਇਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ ਇਨ੍ਹਾਂ ਨੌਜਵਾਨਾਂ ਦੇ ਵਿਚ ਪਹਿਲ ਦੇ ਆਧਾਰ ਤੇ ਕਮਲਪ੍ਰੀਤ ਸੈਣੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਹਿਰੀਲੇ ਸੱਪਾਂ ਨੂੰ ਕਾਬੂ ਕਰਨ ਅਤੇ ਨਹਿਰ ਨਦੀਆਂ ਵਿਚੋਂ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਕਰ ਰਿਹਾ ਹੈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਮਲਪ੍ਰੀਤ ਸਿੰਘ ਵੱਲੋਂ ਲਗਾਤਾਰ ਸਮਾਜ ਸੇਵਾ ਜਾਰੀ ਹੈ ਅਜਿਹੇ ਨੌਜਵਾਨ ਨੂੰ ਮੰਤਰੀ ਸਾਹਿਬ ਵੱਲੋਂ ਨੌਕਰੀ ਦੇਣ ਦਾ ਡਰਾਮਾ ਲਗਾਤਾਰ ਕੀਤਾ ਜਾ ਰਿਹਾ ਸੀ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਕੇ ਇਸ ਨੌਜਵਾਨ ਨੌਕਰੀ ਦਿੱਤੀ ਜਾਵੇ ਲੇਕਿਨ ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ ਲਗਭਗ ਡੇਢ ਸਾਲ ਹੋ ਗਿਆ ਹੈ ਤਾਂ ਕਮਲਪੀਤ ਸੈਣੀ ਦੀ ਸਾਰ ਨਹੀਂ ਲਈ ਜਾ ਰਹੀ ਇਕੱਲਾ ਕਮਲਪ੍ਰੀਤ ਹੀ ਨਹੀਂ ਬਲਕਿ ਇਲਾਕੇ ਦੇ ਸੈਂਕੜੇ ਅਜਿਹੇ ਨੌਜਵਾਨ ਹਨ ਜਿਹਨਾਂ ਨੇ ਆਮ ਆਦਮੀ ਪਾਰਟੀ ਤੋਂ ਉਮੀਦਾਂ ਲਗਾਈਆ ਸਨ ਕੇ ਉਨ੍ਹਾਂ ਨੂੰ ਰੋਜ਼ਗਾਰ ਮਿਲੇਗਾ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਚੁੱਕਾ ਹੈ।