ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਦਸਤਾਰ ਸਜਾ ਕੇ ਪਹੁੰਚੀ ਦਰਬਾਰ ਸਾਹਿਬ ਪਹੁੰਚੀ
ਅਮ੍ਰਿਤਸਰ 2 ਅਪ੍ਰੈਲ ( ਰੈਡ ਨਿਊਜ਼ ਨੈਸ਼ਨਲ ) ਦੀਪ ਸਿੱਧੂ ਦੀ ਮਹਿਲਾ ਮਿੱਤਰ ਅੱਜ ਦਸਤਾਰ ਸਜਾ ਕੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਪਹੁੰਚੇ । ਉਹ ਦੀਪ ਸਿੱਧੂ ਦੇ ਲਈ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ । ਰੀਨਾ ਰਾਏ ਨੇ ਕਿਹਾ ਕਿ ਦੀਪ ਸਿੱਧੂ ਪੜ੍ਹੇ ਲਿਖੇ ਤੇ ਸਮਝਦਾਰ ਵਿਅਕਤੀ ਸੀ ਅਤੇ ਉਸ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੀ ਸਾਡਾ ਮਕਸਦ । ਪੱਤਰਕਾਰਾਂ ਵੱਲੋਂ ਜਦੋਂ ਉਨ੍ਹਾਂ ਨੂੰ ਅੰਮ੍ਰਿਤਪਾਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਇਸ ਦੇ ਵਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸਿਰਫ ਦੀਪ ਸਿੱਧੂ ਦੇ ਲਈ ਵੀ ਮੈਂ ਇੱਥੇ ਆਈ ਹਾਂ ਸਿਰਫ ਉਹ ਸਿਰਫ ਦੀਪ ਬਾਰੇ ਹੀ ਗੱਲ ਕਰਨਾ ਚਾਹੁੰਦੀ ਹੈ ।