ਪਾਣੀ ਵਿੱਚ ਡੁੱਬਣ ਕਾਰਨ 22 ਲੋਕਾਂ ਦੀ ਮੌਤ
ਚੰਡੀਗੜ੍ਹ 8 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਦੱਖਣ ਭਾਰਤ ਦੇ ਪੁਰਾਪੁਝ ਨਦੀ ਦੇ ਵਿੱਚ ਇੱਕ ਡਬਲ ਡੈਕਰ ਕਿਸ਼ਤੀ ਦੇ ਡੁੱਬਣ ਨਾਲ 22 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ । ਇਹ ਨਦੀ ਕੇਰਲ ਦੇ ਜ਼ਿਲ੍ਹਾ ਮਲਪੁਰਮ ਵਿਚ ਵਗਦੀ । ਉਸ ਨਦੀ ਦੇ ਕਿਨਾਰੇ ਥੋਵਲ ਥੇਰਮ ਪਿਕਨਿਕ ਸਪੌਟ ਬਣਿਆ ਹੋਇਆ ਹੈ ਜਿਥੇ ਇਹ ਹਾਦਸਾ ਵਾਪਰਿਆ ਹੈ । ਜਿਨਾਂ 22 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੀ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸ ਘਟਨਾ ਤੇ ਦੁਖ ਜ਼ਾਹਰ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਮਰਨ ਵਾਲੇ ਹਰ ਇਕ ਵਿਅਕਤੀ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ । ਇਸ ਡਬਲ ਡੇਕਰ ਕਿਸ਼ਤੀ ਦੇ ਵਿਚ 40 ਤੋਂ ਵੱਧ ਲੋਕ ਸਵਾਰ ਦੱਸੇ ਜਾ ਰਹੇ ਹਨ ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ ਹੈ । 22 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਅਤੇ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਰੈਸਕਿਉ ਕਰਨ ਦੇ ਲਈ ਫਾਇਰ ਬ੍ਰਿਗੇਡ ਪੁਲਿਸ ਪ੍ਰਸ਼ਾਸਨ ਮੱਛਵਾਰੇ ਤੇ ਲੋਕਲ ਲੋਕ ਵੀ ਲੱਗੇ ਹੋਏ ਹਨ ਲੋਕਲ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਕਿਸ਼ਤੀ ਦੇ ਵਿਚ ਇਸ ਦੀ ਸਮਰੱਥਾ ਤੋਂ ਕਾਫੀ ਜ਼ਿਆਦਾ ਲੋਕ ਸਵਾਰ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਜ਼ਿੰਦਗੀ ਬਚਾਉਣ ਵਾਲੇ ਸੰਸਾਧਨ ਵੀ ਕਾਫੀ ਘੱਟ ਸੀ ਕਿਸ਼ਤੀ ਨੂੰ ਨਦੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਲੋਕਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਅਤੇ ਬਚਾਅ ਕਾਰਜ ਜਾਰੀ ਹਨ ਕਈ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। ਮੌਕੇ ਤੇ ਸਰਕਾਰੀ ਅਧਿਕਾਰੀ ਤੇ ਰਾਜਨੀਤਕ ਲੋਕਾਂ ਦਾ ਪਹੁੰਚਣਾ ਵੀ ਲਗਾਤਾਰ ਜਾਰੀ ਹੈ ।