ਪਾਰਕ ਗਰੁੱਪ ਨੇ ਗਰੇਸ਼ੀਅਨ ਹਸਪਤਾਲ ਮੋਹਾਲੀ ਨੂੰ ਟੇਕਓਵਰ ਕਰਕੇ 450 ਬਿਸਤਰਿਆਂ ਦੇ ਸੁਪਰਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ
ਮੋਹਾਲੀ, 14 ਮਈ: ਪਾਰਕ ਗਰੁੱਪ ਆਫ ਹਾਸਪਿਟਲਜ਼ ਨੇ ਐਤਵਾਰ ਨੂੰ ਗ੍ਰੇਸ਼ੀਅਨ ਹਸਪਤਾਲ ਮੋਹਾਲੀ ਨੂੰ ਸੰਭਾਲਦੇ ਹੋਏ 450 ਬਿਸਤਰਿਆਂ ਦੇ ਸੁਪਰਸਪੈਸ਼ਲਿਟੀ ਹਸਪਤਾਲ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ।
ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਈਓ ਅਸ਼ੋਕ ਬੈਦਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਦਿਲ ਦੀ ਬਿਮਾਰੀ, ਦਿਮਾਗ ਅਤੇ ਰੀੜ੍ਹ ਦੀ ਬਿਮਾਰੀ, ਹੱਡੀਆਂ ਅਤੇ ਜੋੜਾਂ ਦੀ ਤਬਦੀਲੀ, ਕੈਂਸਰ ਦਾ ਮੈਡੀਕਲ ਅਤੇ ਸਰਜੀਕਲ ਇਲਾਜ, ਪੇਟ ਅਤੇ ਜਿਗਰ, ਸਾਹ ਅਤੇ ਪਲਮਨਰੀ, ਰੇਨਲ, ਡਾਇਲਸਿਸ ਸੈਂਟਰ,ਔਰਤਾਂ ਨਾਲ ਸਬੰਧਤ ਮੈਡੀਕਲ, ਐਮਰਜੈਂਸੀ ਅਤੇ ਗੰਭੀਰ ਦੇਖਭਾਲ ਸਮੇਤ ਵੱਖ-ਵੱਖ ਬਿਮਾਰੀਆਂ ਲਈ ਇਲਾਜ ਉਪਲਬਧ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਵਿੱਚ 150 ਬਿਸਤਰਿਆਂ ਵਾਲਾ ਇੱਕ ਉੱਨਤ ਆਈਸੀਯੂ ਹੈ। ਇਸ ਤੋਂ ਇਲਾਵਾ, ਹਸਪਤਾਲ ਵਿੱਚ ਰੇਡੀਓ ਡਾਇਗਨੌਸਿਸ ਅਤੇ ਡਾਇਗਨੌਸਟਿਕ ਨਤੀਜਿਆਂ ਦੀ ਸਪੋਰਟ ਕਰਨ ਲਈ ਨਵੀਨਤਮ ਰੇਡੀਓਲੌਜੀ ਉਪਕਰਣ – ਐਮਆਰਆਈ, ਸੀਟੀ ਸਕੈਨ, ਡਿਜੀਟਲ ਐਕਸ ਰੇ, ਅਲਟਰਾਸਾਊਂਡ ਨਾਲ ਵੀ ਲੈਸ ਹੈ।
ਹਸਪਤਾਲ ਵਿੱਚ 24X7 ਬਲੱਡ ਬੈਂਕ ਅਤੇ ਐਂਬੂਲੈਂਸ ਸੇਵਾ ਵੀ ਉਪਲਬਧ ਹੈ। ਹਸਪਤਾਲ ਵਿੱਚ ਡਾਇਲਸਿਸ ਯੂਨਿਟ, ਕੈਥਲੈਬ ਵਾਲਾ ਹਾਰਟ ਸੈਂਟਰ, ਈਕੋ, ਟੀਐਮਟੀ, ਈਸੀਜੀ ਅਤੇ ਟਰਾਮਾ ਸੈਂਟਰ ਦੇ ਨਾਲ-ਨਾਲ ਪੀਈਟੀ-ਸੀਟੀ ਸਕੈਨ ਵਰਗੀਆਂ ਸਹੂਲਤਾਂ ਵੀ ਹਨ।
ਮਨੀਸ਼ ਸ਼ਰਮਾ, ਗਰੁੱਪ ਹੈੱਡ ਬ੍ਰਾਂਡਿੰਗ ਨੇ ਕਿਹਾ, “ਪਾਰਕ ਹਸਪਤਾਲ ਵਿਖੇ ਮਾਹਿਰਾਂ ਦੀ ਸਲਾਹ ਨਾਲ ਹਰ ਪ੍ਰਕਾਰ ਦੀਆਂ ਇਲਾਜ ਸਹੂਲਤਾਂ ਜਿਵੇਂ ਕਿ ਹਰਨੀਆ, ਪੱਥਰੀ ਦਾ ਆਪ੍ਰੇਸ਼ਨ ਅਤੇ ਪਿੱਤੇ ਦੇ ਆਪ੍ਰੇਸ਼ਨ ਦਾ ਲਾਭ ਉਠਾਇਆ ਜਾ ਸਕਦਾ ਹੈ।
ਪਾਰਕ ਗਰੁੱਪ ਦੀ ਸ਼ੁਰੂਆਤ ਡਾ ਅਜੀਤ ਗੁਪਤਾ ਦੁਆਰਾ 1982 ਵਿੱਚ 50 ਬਿਸਤਰਿਆਂ ਵਾਲੇ ਹਸਪਤਾਲ ਨਾਲ ਕੀਤੀ ਗਈ ਸੀ। ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਡਾ.ਅੰਕਿਤ ਗੁਪਤਾ ਮੈਨੇਜਿੰਗ ਡਾਇਰੈਕਟਰ ਵਜੋਂ ਸ਼ਾਮਲ ਹੋਏ।
ਅਸ਼ੋਕ ਬੇਦਵਾਲ ਨੇ ਕਿਹਾ, ਪਾਰਕ ਗਰੁੱਪ ਆਫ ਹਸਪਤਾਲ ਆਉਣ ਵਾਲੇ ਸਾਲਾਂ ਵਿੱਚ ਹੋਰ 1000 ਬੈੱਡ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਆਉਣ ਵਾਲੇ ਸਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਿੱਚ 40 ਫੀਸਦੀ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।