ਪੰਜਾਬ ਚ ਗੈਸ ਲੀਕ ਹੋਣ ਕਾਰਨ 10 ਲੋਕਾਂ ਦੀ ਮੌਤ , ਕਈ ਹੋਏ ਬਿਮਾਰ
ਐੱਨ ਡੀ ਆਰ ਐਫ , ਡਾਕਟਰੀ ਟੀਮਾਂ ਅਤੇ ਹੋਰ ਰਾਹਤ ਟੀਮਾਂ ਮੌਕੇ ਪਹੁੰਚੀਆਂ
ਚੰਡੀਗੜ੍ਹ 30 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਅੱਜ ਸਵੇਰੇ ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ ਦੇ ਜਹਿਰੀਲੀ ਗੈਸ ਲੀਕ ਹੋਣ ਦੇ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਲੋਕ ਇਸ ਗੈਸ ਦਾ ਸ਼ਿਕਾਰ ਹੋ ਕੇ ਬਿਮਾਰ ਹੋਏ ਨੇ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ ਅਤੇ ਉਹਨਾਂ ਨੂੰ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਇਹ ਘਟਨਾ ਵਾਪਰੀ ਹੈ ਉਸ ਦੇ ਨੇੜੇ ਅਬਾਦੀ ਹੈ ਦੁਕਾਨਾਂ ਨੇ ਜਿਸ ਦੇ ਕਾਰਨ ਬਹੁਤ ਜਲਦੀ ਨਾਲ ਜਹਿਰੀਲੀ ਗੈਸ ਨੇ ਲੋਕਾਂ ਤੇ ਅਸਰ ਕੀਤਾ ਹੈ । ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਮੌਕੇ ਤੇ ਰਾਹਤ ਕਾਰਜਾਂ ਦੀਆਂ ਟੀਮਾਂ ਸਮੇਤ ਐਨ ਡੀ ਆਰ ਐਫ ਅਤੇ ਡਾਕਟਰੀ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਪਰ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਜੋ ਮੌਤਾਂ ਹੋਈਆਂ ਨੇ ਇਹ ਕਿਹੜੀ ਗੈਸ ਦੇ ਕਾਰਨ ਹੋਈਆਂ ਹਨ ਅਤੇ ਇਹ ਗੈਸ ਕਿਥੋਂ ਲੀਕ ਹੋਈ ਹੈ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਨੇੜੇ ਦੇ ਤਿੰਨ ਚਾਰ ਕਿਲੋਮੀਟਰ ਦੇ ਏਰੀਏ ਨੂੰ ਖਾਲੀ ਕਰਵਾ ਲਿਆ ਗਿਆ ਤਾਂ ਜੋ ਇਸ ਜ਼ਹਿਰੀਲੀ ਗੈਸ ਦਾ ਹੋਰ ਲੋਕਾਂ ਦੇ ਉੱਪਰ ਅਸਰ ਨਾ ਹੋ ਸਕੇ ।ਹਸਪਤਾਲ ਵਿਚ ਜ਼ੇਰੇ-ਇਲਾਜ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਐਨ ਡੀ ਆਰ ਐਫ ਅਤੇ ਹੋਰ ਰਾਹਤ ਕਾਰਜਾਂ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ।