ਭਗੌੜਾ ਕਰਾਰ ਦੇਣ ਤੋਂ ਬਾਅਦ ਅਮ੍ਰਿਤਪਾਲ ਦੀ ਨਵੀਂ ਵੀਡੀਓ ਸਾਹਮਣੇ ਆਈ
ਚੰਡੀਗੜ੍ਹ 30 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ ) ਭਗੌੜਾ ਕਰਾਰ ਦੇਣ ਤੋਂ ਬਾਅਦ ਅਮ੍ਰਿਤਪਾਲ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ । ਸੁਣੋ ਕੀ ਕੁਝ ਕਹਿ ਰਿਹਾ ਅਮ੍ਰਿਤਪਾਲ । ਕਿਹਾ ਕਿ ਜਲਦੀ ਹੀ ਸੰਸਾਰ ਸਾਹਮਣੇ ਹੋਵਾਂਗੇ ਪ੍ਰਗਟ । ਅਜਿਹੀਆਂ ਵਿਡੀਓਜ ਨਾਲ ਪੁਲਿਸ , ਪ੍ਰਸ਼ਾਸਨ , ਸਰਕਾਰ ਅਤੇ ਆਮ ਲੋਕਾਂ ਵਿਚ ਸਸਪੈਂਸ ਵਧਿਆ ਹੈ ।
ਅੰਮ੍ਰਿਤਪਾਲ ਸਿੰਘ ਦਾ ਲਗਾਤਾਰ ਲੋਕਾਂ ਵਿੱਚ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਉਸ ਦੀਆਂ ਸੀਸੀਟੀਵੀ ਫੁਟੇਜ਼ ਸਾਹਮਣੇ ਆ ਰਹੀਆਂ ਨੇ ਉਸਦੀਆਂ ਬਣਾਈਆਂ ਸੇਲਫ਼ੀਜ਼ ਤੇ ਵੀਡੀਓ ਸਾਹਮਣੇ ਆਈਆ ਹਨ । ਕਈ ਲੋਕਾਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਜਦ ਕੇ ਪੁਲਿਸ ਅਤੇ ਸਰਕਾਰ ਇਹ ਗੱਲ ਆਖ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਹਲੇ ਗ੍ਰਿਫਤਾਰ ਨਹੀਂ ਹੋਇਆ ।