ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਜਾਣੋ ਕਿਵੇਂ ਤੇ ਕਿਥੇ ਹੋਈ ਮੌਤ
ਚੰਡੀਗੜ੍ਹ 2 ਮਈ (ਹਰਪ੍ਰੀਤ ਸਿੰਘ ਜੱਸੋਵਾਲ ) ਪੰਜਾਬ ਦੇ ਜ਼ਿਲਾ ਰੋਪੜ ਦੇ ਸ਼ਹਿਰ ਮੋਰਿੰਡਾ ਦੇ ਵਿਚ ਪਿਛਲੇ ਦਿਨੀਂ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਇਕ ਦੋਸ਼ੀ ਵੱਲੋਂ ਦਿਨ-ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਅਦਬੀ ਕੀਤੀ ਗਈ ਸੀ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਾਠ ਕਰ ਰਹੇ ਸਿੰਘਾਂ ਉੱਪਰ ਵੀ ਹਮਲਾ ਕੀਤਾ ਗਿਆ ਸੀ ।
ਜਿਸ ਨੂੰ ਮੌਕੇ ਤੇ ਹੀ ਫੜਿਆ ਗਿਆ ਸੀ ਤੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਕਰਕੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਮਾਨਸਾ ਦੀ ਜੇਲ੍ਹ ਦੇ ਵਿੱਚ ਮੋਰਿੰਡਾ ਤੋਂ ਦੂਰ ਰੱਖਿਆ ਗਿਆ ਸੀ ਲੇਕਿਨ ਕੱਲ੍ਹ ਸ਼ਾਮ ਜਦੋਂ ਜੇਲ ਵਿੱਚ ਉਸ ਨੂੰ ਸਾਹ ਲੈਣ ਦੀ ਦਿੱਕਤ ਹੋਈ ਤਾਂ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਦੇ ਦੱਸਣ ਮੁਤਾਬਕ ਛਾਤੀ ਵਿੱਚ ਦਰਦ ਤੇ ਸਾਹ ਲੈਣ ਦੀ ਸਮੱਸਿਆ ਦੇ ਕਾਰਨ ਉਸ ਸ਼ਖ਼ਸ ਦੀ ਮੌਤ ਹੋ ਗਈ ਇਸ ਦੀ ਪੁਸ਼ਟੀ ਮਾਨਸਾ ਦੇ ਐਸ ਐਸ ਪੀ ਵੱਲੋਂ ਕੀਤੀ ਗਈ ਹੈ ।